ਵਜ਼ੀਫੇ (ਸਕਾਲਰਸ਼ਿਪਸ)
ਵੱਖ ਵੱਖ ਕਸੌਟੀਆਂ ਦੇ ਆਧਾਰ `ਤੇ ਦਿੱਤੇ ਜਾਂਦੇ ਹਨ, ਜੋ ਕਿ ਆਮ ਤੌਰ `ਤੇ ਵਜ਼ੀਫੇ ਦੇ ਬਾਨੀ ਦੀਆਂ ਕਦਰਾਂ-ਕੀਮਤਾਂ ਅਤੇ ਮੰਤਵਾਂ ਦਾ ਅਕਸ ਹੁੰਦੇ ਹਨ।
ਬਰਸਰੀਜ਼
ਵਿੱਤੀ ਇਨਾਮ ਹਨ ਜੋ ਕਿ ਵਿੱਤੀ ਲੋੜ ਅਤੇ ਦਾਨੀ, ਬਾਨੀ ਜਾਂ ਸੰਸਥਾ ਵਲੋਂ ਤਹਿ ਕੀਤੀ ਗਈ ਕਸੌਟੀ ਦੇ ਆਧਾਰ `ਤੇ ਦਿੱਤੇ ਜਾਂਦੇ ਹਨ।
ਹਰ ਸਾਲ ਸੈਂਕੜੇ ਵਜ਼ੀਫੇ ਅਤੇ ਬਰਸਰੀਜ਼ ਦੇਣ ਤੋਂ ਰਹਿ ਜਾਂਦੇ ਹਨ ਕਿਉਂਕਿ ਵਿਦਿਆਰਥੀ ਉਨ੍ਹਾਂ ਲਈ ਅਪਲਾਈ ਨਹੀਂ ਕਰਦੇ। ਐਪਲੀਕੇਸ਼ਨ ਪੂਰੀ ਕਰਨ ਲਈ ਕੰਮ ਕਰਨਾ ਪੈਂਦਾ ਹੈ ਪਰ ਇਸ ਕੋਸ਼ਿਸ਼ ਨੂੰ ਬੂਰ ਪੈ ਸਕਦਾ ਹੈ।