Plan

ਅਪਰੇਂਟੇਸਸ਼ਿਪ

ਜੌਬ `ਤੇ ਟਰੇਨਿੰਗ ਅਤੇ ਕਲਾਸਰੂਮ
ਦੇ ਸਮੇਂ ਨੂੰ ਜੋੜੋ

ਸਿੱਖਣ ਦੌਰਾਨ ਪੈਸੇ ਕਮਾਉ

ਇੰਡਸਟਰੀ ਟਰੇਨਿੰਗ ਅਥਾਰਟੀ (ਆਈ ਟੀ ਏ) ਇਹ ਫੈਸਲਾ ਕਰਨ ਵਿਚ ਤੁਹਾਡੀ ਮਦਦ ਕਰਨ ਲਈ ਅਪਰੈਂਟਿਸ ਜੌਬ ਮੈਚ ਪ੍ਰੋਗਰਾਮ ਚਲਾਉਂਦੀ ਹੈ ਕਿ ਕਿਹੜਾ ਟਰੇਡ ਤੁਹਾਡੇ ਲਈ ਸਭ ਤੋਂ ਬਿਹਤਰ ਰਹੇਗਾ।

ਆਈ ਟੀ ਏ, ਅਬਰਿਜਨਲ ਲੋਕਾਂ, ਔਰਤਾਂ, ਅਤੇ ਜਵਾਨਾਂ ਲਈ ਵੀ ਟਰੇਡ ਦੀਆਂ ਵੱਖ ਵੱਖਾਂ ਚੋਣਾਂ ਦਾ ਪਤਾ ਲਾਉਣ ਵਾਲੇ ਪ੍ਰੋਗਰਾਮ ਚਲਾਉਂਦੀ ਹੈ।

ਅਪਰੈਂਟਿਸਸ਼ਿਪ ਲਈ ਕਿਸੇ ਇੰਡਸਟਰੀ ਜਾਂ ਇਮਪਲੌਏਅਰ ਸਪੌਂਸਰ ਦੀ ਲੋੜ ਹੁੰਦੀ ਹੈ ਅਤੇ ਇਸ ਨੂੰ ਪੂਰਾ ਕਰਨ ਲਈ 4 ਸਾਲ ਲੱਗਦੇ ਹਨ। ਅਪਰੈਂਟਿਸਸ਼ਿਪ ਵੱਖ ਵੱਖ ਤਰੀਕਿਆਂ ਨਾਲ ਸ਼ੁਰੂ ਹੋ ਸਕਦੀਆਂ ਹਨ:

1. ਤੁਸੀਂ ਹਾਈ ਸਕੂਲ ਦੇ ਵਿਦਿਆਰਥੀ ਹੋ ਜਿਸ ਨੂੰ ਪਤਾ ਹੈ ਕਿ ਤੁਸੀਂ ਕਿਹੜਾ ਟਰੇਡਜ਼ ਕੈਰੀਅਰ ਚਾਹੁੰਦੇ ਹੋ।

ਹਾਈ ਸਕੂਲ ਪੂਰਾ ਕਰਨ ਦੌਰਾਨ ਅਪਰੈਂਟਿਸਸ਼ਿਪ ਨਾਲ ਆਪਣਾ ਕੈਰੀਅਰ ਚਾਲੂ ਕਰੋ। ਕਈ ਟਰੇਡ ਪ੍ਰੋਗਰਾਮ ਹਾਈ ਸਕੂਲ ਦੇ ਵਿਦਿਆਰਥੀਆਂ ਲਈ ਖੁੱਲ੍ਹੇ ਹਨ, ਅਤੇ ਅਕਸਰ ਉਹ ਤੁਹਾਡੇ ਪਹਿਲੇ ਸਾਲ ਦੀ ਟਰੇਨਿੰਗ ਲਈ ਵਾਧੂ ਵਿੱਤੀ ਮਦਦ ਪ੍ਰਦਾਨ ਕਰ ਸਕਦੇ ਹਨ। ਅਪਰੈਂਟਿਸਸ਼ਿਪ ਦਾ ਪ੍ਰਬੰਧ ਕਰਨ ਵਿਚ ਮਦਦ ਲਈ ਆਪਣੇ ਸਕੂਲ ਦੇ ਕੌਂਸਲਰ ਜਾਂ ਕੈਰੀਅਰ ਐਡਵਾਈਜ਼ਰ ਨਾਲ ਗੱਲ ਕਰੋ।

2. ਤੁਸੀਂ ਦਿਲਚਸਪੀ ਰੱਖਦੇ ਹੋ ਪਰ ਤੁਹਾਡੇ ਕੋਲ ਉਹ ਹੁਨਰ ਨਹੀਂ ਹਨ ਜਿਹੜੇ ਸੰਭਾਵੀ ਇਮਪਲੌਏਅਰ/ਸਪੌਂਸਰ ਲਭ ਰਹੇ ਹਨ:

ਬੀ ਸੀ ਵਿਚ, ਟਰੇਡਜ਼ ਫਾਉਂਡੇਸ਼ਨ ਪ੍ਰੋਗਰਾਮ ਹਨ ਜਿਹੜੇ ਤੁਹਾਨੂੰ ਖਾਸ ਟਰੇਡਜ਼ ਦੀ ਜਾਣਕਾਰੀ ਦਿੰਦੇ ਹਨ ਅਤੇ ਤੁਹਾਨੂੰ ਉਹ ਹੁਨਰ ਦਿੰਦੇ ਹਨ ਜਿਹੜੇ ਸਪੌਂਸਰ ਲੱਭ ਰਹੇ ਹਨ। ਦਾਖਲੇ ਪੱਧਰ ਦੇ ਹੁਨਰਾਂ ਦੀ ਘਾਟ ਤੁਹਾਨੂੰ ਰੋਕ ਨਹੀਂ ਸਕਦੀ। ਫਾਉਂਡੇਸ਼ਨ ਪ੍ਰੋਗਰਾਮ ਮੁਕੰਮਲ ਕਰਨਾ ਆਮ ਤੌਰ `ਤੇ ਤੁਹਾਨੂੰ ਅਪਰੈਂਟਿਸਸ਼ਿਪ ਟਰੇਨਿੰਗ ਦਾ ਪੱਧਰ ਇਕ ਦਿੰਦਾ ਹੈ। ਕੁਝ ਪ੍ਰੋਗਰਾਮ ਕੋਈ ਸਪੌਂਸਰ ਲੱਭਣ ਵਿਚ ਤੁਹਾਡੀ ਮਦਦ ਕਰਨਗੇ। ਉਹ ਟਰੇਡਜ਼ ਫਾਉਂਡੇਸ਼ਨ ਪ੍ਰੋਗਰਾਮ ਲੱਭਣ ਲਈ ਜਿਹੜੇ ਤੁਹਾਡਾ ਕੈਰੀਅਰ ਸ਼ੁਰੂ ਕਰਨ ਵਿਚ ਤੁਹਾਡੀ ਮਦਦ ਕਰਨਗੇ, ਐਜੂਕੇਸ਼ਨ ਪਲੈਨਰ ਬੀ ਸੀ ਪ੍ਰੋਗਰਾਮਜ਼ (EducationPlannerBC programs) ਸਰਚ ਕਰੋ, ਸਰਚ ਫਾਈਂਡਰ ਵਿਚ ਕੀਅਵਰਡ “ਫਾਉਂਡੇਸ਼ਨ” ਇੰਟਰ ਕਰੋ ਅਤੇ ਇਸ ਦੇ ਨਾਲ ਨਾਲ ‘ਪ੍ਰੋਗਰਾਮ ਕ੍ਰੀਡੈਂਸ਼ਲਜ਼’ ਹੇਠ ‘ਟਰੇਡਜ਼ ਟਰੇਨਿੰਗ’ ਫਿਲਟਰ ਓਪਸ਼ਨ ਅਪਲਾਈ ਕਰੋ।

3. ਤੁਹਾਡੇ ਕੋਲ ਇਮਪਲੌਏਅਰ ਸਪੌਂਸਰ ਹੈ ਅਤੇ ਤੁਸੀਂ ਆਪਣੀ ਅਪਰੈਂਟਿਸਸ਼ਿਪ ਦੀ ਟਰੇਨਿੰਗ ਦੀ ਪ੍ਰਵਾਨਗੀ ਲੈਣਾ ਚਾਹੁੰਦੇ ਹੋ।

ਆਪਣੀ ਅਪਰੈਂਟਿਸਸ਼ਿਪ ਲਈ ਇਮਪਲੌਏਅਰ ਸਪੌਂਸਰ ਮਿਲ ਜਾਣ ਤੋਂ ਬਾਅਦ ਤੁਹਾਨੂੰ ਅਤੇ ਇਮਪਲੌਏਅਰ ਨੂੰ ਇੰਡਸਟਰੀ ਟਰੇਨਿੰਗ ਅਥਾਰਟੀ (Industry Training Authority) ਨਾਲ ਰਜਿਸਟਰ ਹੋਣ ਦੀ ਲੋੜ ਹੈ।

ਆਈ ਟੀ ਏ ਦੇ ਅਪਰੈਂਟਿਸਸ਼ਿਪ ਬੇਸਿਕਸ (Apprenticeship Basics) ਦੇਖੋ।

ਜੌਬ `ਤੇ ਟਰੇਨਿੰਗ ਲਈ ਤਿਆਰ ਕੀਤੇ