Plan

ਪ੍ਰਮਾਣ-ਪੱਤਰ

ਵੱਖ ਵੱਖ ਕੈਰੀਅਰਾਂ ਲਈ ਵੱਖ ਵੱਖ ਯੋਗਤਾਵਾਂ ਦੀ ਲੋੜ ਹੁੰਦੀ ਹੈ

ਉਹ ਪ੍ਰਮਾਣ-ਪੱਤਰ (ਕ੍ਰੀਡੈਂਸ਼ਲ) ਚੁਣੋ ਜਿਸ ਦੀ ਤੁਹਾਡੇ ਕੈਰੀਅਰ ਲਈ ਲੋੜ ਹੈ

ਪਰ ਸਭ ਤੋਂ ਪਹਿਲਾਂ, ਪ੍ਰਮਾਣ-ਪੱਤਰ (ਕ੍ਰੀਡੈਂਸ਼ਲ) ਕੀ ਹੈ?

ਇਹ ਨਰਮ ਕਾਗਜ਼ ਦਾ ਉਹ ਖੂਬਸੂਰਤ ਪੇਪਰ ਹੈ ਜਿਹੜਾ ਤੁਹਾਨੂੰ ਕਿਸੇ ਪ੍ਰੋਗਰਾਮ ਨੂੰ ਕਾਮਯਾਬੀ ਨਾਲ ਪੂਰਾ ਕਰਨ `ਤੇ ਮਿਲਦਾ ਹੈ!

ਕੁਝ ਪ੍ਰਮਾਣ-ਪੱਤਰ ਥੋੜ੍ਹੇ ਸਮੇਂ ਵਿਚ ਹਾਸਲ ਕੀਤੇ ਜਾ ਸਕਦੇ ਹਨ, ਹੋਰਨਾਂ ਲਈ ਸਾਲਾਂਬੱਧੀ ਪੜ੍ਹਾਈ ਦੀ ਲੋੜ ਹੁੰਦੀ ਹੈ। ਤੁਸੀਂ ਹੋਰ ਪ੍ਰੋਗਰਾਮਾਂ ਦੀ ਪੌੜੀ ਚੜ੍ਹਣ ਲਈ ਪਹਿਲਾਂ ਪ੍ਰਾਪਤ ਕੀਤੇ ਗਏ ਪ੍ਰਮਾਣ-ਪੱਤਰਾਂ ਦੀ ਵਰਤੋਂ ਕਰ ਸਕਦੇ ਹੋ।

ਬੀ ਸੀ ਵਿਚ ਆਮ ਦਿੱਤੇ ਜਾਣ ਵਾਲੇ ਪ੍ਰਮਾਣ-ਪੱਤਰ

  1. ਸਾਈਟੇਸ਼ਨ
    6 ਮਹੀਨਿਆਂ ਨਾਲੋਂ ਘੱਟ ਦੀ ਪੜ੍ਹਾਈ।
    ਪੜ੍ਹਾਈ ਦੇ ਕਿਸੇ ਖਾਸ ਖੇਤਰ ਵਿਚ ਇੰਟਰੀ ਪੱਧਰ ਦਾ ਪ੍ਰਮਾਣ-ਪੱਤਰ, ਜੋ ਕਿ ਆਮ ਤੌਰ `ਤੇ ਘੱਟੋ ਘੱਟ 4 ਕੋਰਸਾਂ ਤੋਂ ਬਣਿਆ ਹੋਇਆ ਹੁੰਦਾ ਹੈ।
  2. ਫਾਉਂਡੇਸ਼ਨ ਟਰੇਡ ਸਰਟੀਫਿਕੇਟਸ
    6-12 ਮਹੀਨਿਆਂ ਦੇ ਵਿਚਕਾਰ ਦੀ ਪੜ੍ਹਾਈ।
    ਵਿਦਿਆਰਥੀਆਂ ਦੀ ਵੱਖ ਵੱਖ ਟਰੇਡਾਂ ਦੀ ਟਰੇਨਿੰਗ ਦੇ ਮੌਕਿਆਂ ਨਾਲ ਜਾਣ-ਪਛਾਣ ਕਰਾਉਂਦੇ ਹਨ ਅਤੇ ਗਰੈਜੂਏਟਾਂ ਨੂੰ ਅਕਸਰ ਆਪਣੇ ਇੱਛਤ ਕਿੱਤੇ ਵੱਲ ਕੁਝ ਟੈਕਨੀਕਲ ਟਰੇਨਿੰਗ ਕਰੈਡਿਟ ਮਿਲਦੇ ਹਨ।
  3. ਸਰਟੀਫਿਕੇਟ
    6-12 ਮਹੀਨਿਆਂ ਦੇ ਵਿਚਕਾਰ ਦੀ ਪੜ੍ਹਾਈ।
    ਅਕਾਦਮਿਕ ਸਰਟੀਫਿਕੇਟ, ਆਮ ਤੌਰ `ਤੇ 30 ਕਰੈਡਿਟਾਂ ਜਾਂ 10 ਕੋਰਸਾਂ ਨਾਲ ਮਿਲਦੇ ਹਨ।
  4. ਡਿਪਲੋਮਾ
    ਆਮ ਤੌਰ `ਤੇ 2 ਸਾਲ।
    ਅਕਾਦਮਿਕ ਡਿਪਲੋਮੇ, ਆਮ ਤੌਰ `ਤੇ 60 ਕਰੈਡਿਟਾਂ ਜਾਂ 20 ਕੋਰਸਾਂ ਨਾਲ ਮਿਲਦੇ ਹਨ।
  5. ਐਸੋਸੀਏਟ ਡਿਗਰੀ
    ਆਮ ਤੌਰ `ਤੇ 2 ਸਾਲ।
    ਆਰਟਸ ਜਾਂ ਸਾਇੰਸਿਜ਼ ਵਿਚ ਯੂਨੀਵਰਸਿਟੀ ਕੋਰਸ ਵਰਕ (60 ਕਰੈਡਿਟ) ਸ਼ਾਮਲ ਹੈ। ਬੀ ਸੀ ਦੀਆਂ ਯੂਨੀਵਰਸਿਟੀਆਂ ਵਿਦਿਆਰਥੀਆਂ ਨੂੰ ਇਹ ਗਾਰੰਟੀ ਦਿੰਦੀਆਂ ਹਨ ਕਿ ਸਾਰੇ 60 ਕਰੈਡਿਟ ਟ੍ਰਾਂਸਫਰ ਲਈ ਪ੍ਰਵਾਨ ਕੀਤੇ ਜਾਣਗੇ। ਜ਼ਿਆਦਾ ਜਾਣਕਾਰੀ ਬੀ ਸੀ ਟ੍ਰਾਂਸਫਰ ਗਾਈਡ (BC Transfer Guide) ਵਿਚ ਦੇਖੀ ਜਾ ਸਕਦੀ ਹੈ।
  6. ਪੋਸਟ-ਬੈਕਾਲੌਰੀਅਟ ਜਾਂ ਅਡਵਾਂਸਡ ਡਿਪਲੋਮਾ
    ਆਮ ਤੌਰ `ਤੇ 8 ਮਹੀਨਿਆਂ ਤੋਂ 2 ਸਾਲ।
    ਡਿਪਲੋਮੇ ਵਾਲੇ ਜਾਂ ਅੰਡਰਗਰੈਜੂਏਟ ਡਿਗਰੀ ਗਰੈਜੂਏਟ ਪੜ੍ਹਾਈ ਦੇ ਆਪਣੇ ਮੁਢਲੇ ਖੇਤਰ ਵਿਚ ਜਾਂ ਪੜ੍ਹਾਈ ਦੇ ਕਿਸੇ ਨਵੇਂ ਖੇਤਰ ਦੇ ਮੁੱਖ ਹੁਨਰਾਂ ਵਿਚ ਜ਼ਿਆਦਾ ਸਪੈਸ਼ਲਾਈਜੇਸ਼ਨ ਹਾਸਲ ਕਰਦੇ ਹਨ। ਇਹ ਡਿਪਲੋਮੇ ਗਰੈਜੂਏਟ ਪੱਧਰ ਦੀਆਂ ਪੜ੍ਹਾਈਆਂ ਨਹੀਂ ਹੁੰਦੇ।
  7. ਬੈਚੁਲਰ ਦੀ ਡਿਗਰੀ
    ਆਮ ਤੌਰ `ਤੇ 4 ਸਾਲ।
    ਪੜ੍ਹਾਈ ਦੇ ਕਿਸੇ ਖੇਤਰ ਵਿਚ ਵਿਸ਼ਾਲਤਾ ਅਤੇ ਡੁੰਘਾਈ ਹਾਸਲ ਕਰਨ ਲਈ ਅੰਡਰਗਰੈਜੂਏਟ ਯੂਨੀਵਰਸਿਟੀ ਕੋਰਸ ਵਰਕ ਕਰਨਾ ਹੁੰਦਾ ਹੈ, ਅਤੇ ਆਮ ਤੌਰ `ਤੇ ਕਿਸੇ ਮੇਜਰ ਜਾਂ ਔਨਰਜ਼ ਪ੍ਰੋਗਰਾਮ ਰਾਹੀਂ ਇਕ ਵਿਸ਼ੇ ਵਿਚ ਸਪੈਸ਼ਲਾਈਜ਼ਿੰਗ ਕਰਨੀ ਹੁੰਦੀ ਹੈ।
  8. ਫਸਟ ਪ੍ਰੋਫੈਸ਼ਨਲ ਡਿਗਰੀ
    ਉਦਾਹਰਣਾਂ: ਕਾਨੂੰਨ, ਮੈਡੀਸਨ, ਡੈਨਟਿਸਟਰੀ, ਔਪਟੋਮੈਟਰੀ, ਫਾਰਮੇਸੀ ਅਤੇ ਵੈਟਰਨਰੀ ਮੈਡੀਸਨ।
    ਇਹ ਡਿਗਰੀ ਤੁਹਾਨੂੰ ਕਿਸੇ ਖਾਸ ਪੇਸ਼ੇ ਲਈ ਤਿਆਰੀ ਕਰਦੀ ਹੈ, ਅਕਸਰ ਲਸੰਸ ਜਾਂ ਮਾਨਤਾ ਲੈਣ ਦੀਆਂ ਅਕਾਦਮਿਕ ਸ਼ਰਤਾਂ ਪੂਰੀਆਂ ਕਰਨ ਨਾਲ।
    ਬੈਚੁਲਰ ਡਿਗਰੀ ਪੂਰੀ ਕਰਨ ਜਾਂ ਅੰਸ਼ਕ ਰੂਪ ਵਿਚ ਪੂਰੀ ਕਰਨ ਤੋਂ ਬਾਅਦ ਆਮ ਤੌਰ `ਤੇ 2 ਤੋਂ 4 ਸਾਲ।
    ਪਹਿਲੇ ਪ੍ਰੋਫੈਸ਼ਨਲ ਡਿਗਰੀ ਪ੍ਰੋਗਰਾਮ ਵਿਚ ਦਾਖਲਾ ਪਿਛਲੇ ਪੋਸਟ-ਸੈਕੰਡਰੀ ਤਜਰਬੇ ਦੀ ਮੰਗ ਕਰਦਾ ਹੈ, ਜਿਸ ਵਿਚ ਯੂਨੀਵਰਸਿਟੀ ਪੱਧਰ ਦੇ ਦਾਖਲੇ ਦੀ ਯੋਗਤਾ ਵਾਲੇ ਕੋਰਸ ਸ਼ਾਮਲ ਹਨ। ਇਹ ਪ੍ਰੋਗਰਾਮ ਵੱਖ ਵੱਖ ਅਕਾਦਮਿਕ ਪਿਛੋਕੜਾਂ ਵਾਲੇ ਵਿਦਿਆਰਥੀਆਂ `ਤੇ ਵਿਚਾਰ ਕਰ ਸਕਦੇ ਹਨ। ਹਰ ਪ੍ਰੋਗਰਾਮ ਲਈ ਦਾਖਲੇ ਦੀ ਜਾਣਕਾਰੀ (admission info) ਚੈੱਕ ਕਰੋ।
  9. ਮਾਸਟਰਜ਼ ਡਿਗਰੀ
    ਅੰਡਰਗਰੈਜੂਏਟ ਡਿਗਰੀ ਤੋਂ ਬਾਅਦ ਆਮ ਤੌਰ `ਤੇ 2 ਸਾਲ।
    ਕੋਰਸ ਵਰਕ ਅਤੇ ਕਿਸੇ ਫੈਕਲਟੀ ਐਡਵਾਈਜ਼ਰ ਹੇਠ ਆਜ਼ਾਦ ਖੋਜ ਦਾ ਸੁਮੇਲ ਅਤੇ ਖੋਜ ਇਕ ਥੀਸਿਸ ਵਿਚ ਪੇਸ਼ ਕੀਤੀ ਜਾਂਦੀ ਹੈ।
  10. ਡੌਕਟਰਲ ਡਿਗਰੀ
    ਅਕਾਦਮਿਕ ਪ੍ਰਾਪਤੀ ਦਾ ਸਭ ਤੋਂ ਉੱਚਾ ਪੱਧਰ।
    ਮੂੰਹ-ਜ਼ਬਾਨੀ ਅਤੇ ਲਿਖਤੀ ਟੈੱਸਟ ਪੂਰੇ ਕਰਨੇ ਪੈਂਦੇ ਹਨ ਅਤੇ ਮੁਢਲੀ ਖੋਜ ਇਕ ਥੀਸਿਸ ਵਿਚ ਪੇਸ਼ ਕੀਤੀ ਜਾਂਦੀ ਹੈ।
ਚੋਣਾਂ –ਕੈਰੀਅਰ ਅਤੇ ਪ੍ਰਮਾਣ-ਪੱਤਰ!