Plan

ਅੰਤਰਰਾਸ਼ਟਰੀ ਵਿਦਿਆਰਥੀ

ਕੈਨੇਡਾ ਤੋਂ ਬਾਹਰ ਤੋਂ ਹੋ?

ਬੀ ਸੀ ਵੱਡੀ ਗਿਣਤੀ ਵਿਚ ਕੈਨੇਡਾ ਵਿਚ ਪੜ੍ਹਨ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸੁਆਗਤ ਕਰਦਾ ਹੈ

ਦਾਖਲੇ ਦੀਆਂ ਸ਼ਰਤਾਂ ਵੱਖ ਵੱਖ ਹੋ ਸਕਦੀਆਂ ਹਨ ਜੋ ਕਿ ਇਸ ਗੱਲ `ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੱਥੇ ਪੜ੍ਹੇ ਸੀ। ਆਪਣੇ ਲਈ ਖਾਸ ਪੋਸਟ-ਸੈਕੰਡਰੀ ਸ਼ਰਤਾਂ ਦਾ ਪਤਾ ਲਾਉ।

ਆਪਣੀ ਹਾਲਤ ਬਾਰੇ ਜੇ ਤੁਹਾਡੇ ਮਨ ਵਿਚ ਖਾਸ ਸਵਾਲ ਹੋਣ ਤਾਂ ਉਸ ਪੋਸਟ-ਸੈਕੰਡਰੀ ਸੰਸਥਾ ਵਿਚ ਕਿਸੇ ਇੰਟਰਨੈਸ਼ਨਲ ਸਟੂਡੈਂਟ ਐਡਵਾਈਜ਼ਰ ਨਾਲ ਸੰਪਰਕ ਕਰੋ ਜਿੱਥੇ ਪੜ੍ਹਾਈ ਕਰਨ ਵਿਚ ਤੁਸੀਂ ਦਿਲਚਸਪੀ ਰੱਖਦੇ ਹੋ।

ਅੰਤਰਰਾਸ਼ਟਰੀ ਪੜ੍ਹਾਈ ਦੀਆਂ ਮੁਢਲੀਆਂ ਗੱਲਾਂ

1. ਪੜ੍ਹਾਈ ਅੰਗਰੇਜ਼ੀ ਵਿਚ ਕਰਵਾਈ ਜਾਂਦੀ ਹੈ

ਹਰ ਵਿਦਿਅਕ ਸੰਸਥਾ ਅੰਗਰੇਜ਼ੀ ਵਿਚ ਮੁਹਾਰਤ ਦਾ ਆਪਣਾ ਪੱਧਰ ਤਹਿ ਕਰਦੀ ਹੈ। ਈ ਪੀ ਬੀ ਸੀ ਸਰਚ ਡੈਟਾਬੇਸ (EPBC Search database) ਹਰ ਵਿਦਿਅਕ ਸੰਸਥਾ ਦੀਆਂ ਅੰਗਰੇਜ਼ੀ ਬੋਲੀ ਵਿਚ ਮੁਹਾਰਤ ਦੀਆਂ ਸ਼ਰਤਾਂ ਬਾਰੇ ਜਾਣਕਾਰੀ ਦਿੰਦਾ ਹੈ। ਇਸ ਚੀਜ਼ ਬਾਰੇ ਹੋਰ ਜਾਣਕਾਰੀ ਲੈਣ ਲਈ ਕਿ ਕੀ ਤੁਹਾਡੇ ਕੋਲ ਅੰਗਰੇਜ਼ੀ ਦਾ ਲੋੜੀਂਦਾ ਪੱਧਰ ਹੈ, ਉਨ੍ਹਾਂ ਸੰਸਥਾਵਾਂ ਨਾਲ ਸੰਪਰਕ ਕਰੋ (contact the institutions) ਜਿੱਥੇ ਤੁਸੀਂ ਦਾਖਲਾ ਲੈਣ ਵਿਚ ਦਿਲਚਸਪੀ ਰੱਖਦੇ ਹੋ। ਬਹੁਤੀਆਂ ਵਿਦਿਅਕ ਸੰਸਥਾਵਾਂ ਵਿਚ ਅਪਗਰੇਡ ਕਰਨ ਲਈ ਅੰਗਰੇਜ਼ੀ ਦੀ ਦੂਜੀ ਬੋਲੀ ਵਜੋਂ ਪੜ੍ਹਾਈ (ਈ ਐੱਸ ਐੱਲ) ਕਰਵਾਈ ਜਾਂਦੀ ਹੇ।

2. ਸਟੱਡੀ ਪਰਮਿਟ ਲਉ

ਜੇ ਤੁਹਾਡੀ ਅਕਾਦਮਿਕ ਡਿਗਰੀ ਦਾ ਪ੍ਰੋਗਰਾਮ 6 ਮਹੀਨਿਆਂ ਨਾਲੋਂ ਜ਼ਿਆਦਾ ਸਮੇਂ ਦਾ ਹੈ ਤਾਂ ਤੁਹਾਨੂੰ ਸਟੱਡੀ ਪਰਮਿਟ ਲੈਣਾ ਪਵੇਗਾ। ਇਹ ਪਤਾ ਲਾਉਣ ਲਈ ਕਿ ਇਹ ਕਿਵੇਂ ਲੈਣਾ ਹੈ ਸਿਟੀਜ਼ਨਸ਼ਿਪ ਐਂਡ ਇਮੀਗਰੇਸ਼ਨ ਕੈਨੇਡਾ (Citizenship and Immigration Canada) ਦੇਖੋ।

3. ਹੈਲਥ ਇਨਸ਼ੋਰੈਂਸ ਲੈਣ ਦੀ ਲੋੜ ਹੈ

ਜੇ ਤੁਸੀਂ ਬੀ ਸੀ ਵਿਚ 6 ਮਹੀਨਿਆਂ ਨਾਲੋਂ ਜ਼ਿਆਦਾ ਸਮੇਂ ਲਈ ਪੜ੍ਹਾਈ ਕਰਨੀ ਹੈ ਤਾਂ ਤੁਹਾਨੂੰ ਬੀ ਸੀ ਮੈਡੀਕਲ ਸਰਵਿਸਿਜ਼ ਪਲੈਨ (ਐੱਮ ਐੱਸ ਪੀ) ਵਿਚ ਨਾਂ ਦਰਜ ਕਰਵਾਉਣਾ ਪਵੇਗਾ।

ਐੱਮ ਐੱਸ ਪੀ ਸ਼ੁਰੂ ਹੋਣ ਤੋਂ ਪਹਿਲਾਂ, ਬੀ ਸੀ ਵਿਚ ਨਵੇਂ ਆਇਆਂ ਲਈ ਉਡੀਕ ਕਰਨ ਦਾ ਸਮਾਂ ਕਿਉਂਕਿ 2 ਤੋਂ 3 ਮਹੀਨੇ ਹੈ, ਤੁਹਾਨੂੰ ਪਹੁੰਚਣ ਤੋਂ ਫੌਰਨ ਬਾਅਦ ਬੀ ਸੀ ਐੱਮ ਐੱਸ ਪੀ ਲਈ ਅਪਲਾਈ ਕਰਨਾ (apply for BC MSP) ਚਾਹੀਦਾ ਹੈ। ਉਡੀਕ ਕਰਨ ਦੇ ਇਸ ਸਮੇਂ ਲਈ ਆਰਜ਼ੀ ਹੈਲਥ ਇਨਸ਼ੋਰੈਂਸ ਦਾ ਪ੍ਰਬੰਧ ਕਰਨ ਲਈ ਆਪਣੀ ਪੋਸਟ-ਸੈਕੰਡਰੀ ਸੰਸਥਾ ਦੇ ਇੰਟਰਨੈਸ਼ਨਲ ਸਟੂਡੈਂਟ ਸਰਵਿਸ ਆਫਿਸ ਨਾਲ ਸੰਪਰਕ ਕਰੋ।

4. ਆਪਣੀ ਵਿਦਿਅਕ ਸੰਸਥਾ ਦੇ ਐਡਵਾਈਜ਼ਰ ਨਾਲ ਗੱਲ ਕਰੋ

ਹਰ ਸੰਸਥਾ ਵਿਚਲੇ ਅਕਡੈਮਿਕ ਐਡਵਾਈਜ਼ਰ ਅਤੇ ਇੰਟਰਨੈਸ਼ਨਲ ਸਟੂਡੈਂਟ ਐਡਵਾਈਜ਼ਰ ਸਵਾਲਾਂ ਦੇ ਜਵਾਬ ਦੇਣ ਲਈ ਉਪਲਬਧ ਹਨ ਜਿਵੇਂ ਐਪਲੀਕੇਸ਼ਨ/ਦਾਖਲੇ ਦਾ ਕਾਰਜ ਅਤੇ ਪ੍ਰੋਗਰਾਮ ਦੀਆਂ ਚੋਣਾਂ। ਉਸ ਸੰਸਥਾ ਵਿਚ ਐਡਵਾਈਜ਼ਰ ਨਾਲ ਸੰਪਰਕ ਕਰੋ ਜਿੱਥੇ ਤੁਸੀਂ ਦਾਖਲ ਹੋਣਾ ਚਾਹੁੰਦੇ ਹੋਵੋ ਅਤੇ ਉਹ ਸਾਰੇ ਸਵਾਲ ਪੁੱਛੋ ਜਿਹੜੇ ਤੁਹਾਡੇ ਬੀ ਸੀ ਵਿਚ ਪੜ੍ਹਾਈ ਕਰਨ, ਰਹਿਣ ਅਤੇ ਕੰਮ ਕਰਨ ਬਾਰੇ ਹਨ।

ਆਪਣੀ ਪੋਸਟ-ਸੈਕੰਡਰੀ ਪੜ੍ਹਾਈ ਕਰਨ ਲਈ ਬੀ ਸੀ ਇਕ ਬਹੁਤ ਹੀ ਵਧੀਆ ਥਾਂ ਹੈ