Plan

ਰਸਤੇ

ਤਬਦੀਲੀ ਲਗਾਤਾਰ ਹੁੰਦੀ ਹੈ
ਸਦਾ ਸਿੱਖਦੇ ਰਹੋ

ਪਲੈਨਾਂ ਬਦਲਦੀਆਂ ਹਨ, ਕੈਰੀਅਰ ਬਦਲਦੇ ਹਨ, ਜੌਬਾਂ ਦੇ ਹੁਨਰ ਅਤੇ ਪੜ੍ਹਾਈ ਦੀਆਂ ਸ਼ਰਤਾਂ ਬਦਲਦੀਆਂ ਹਨ

ਸਾਡੀ ਇਕੌਨਮੀ ਕੰਮ ਦੀ ਥਾਂ `ਤੇ ਕਾਮਯਾਬੀ ਲਈ ਜ਼ਿਆਦਾ ਪੜ੍ਹਾਈ ਦੀ ਮੰਗ ਕਰ ਰਹੀ ਹੈ।

ਬੀ ਸੀ ਦਾ ਬਹੁਤ ਹੀ ਲਚਕਦਾਰ ਪੋਸਟ-ਸੈਕੰਡਰੀ ਸਿਸਟਮ ਬਹੁਪੱਖੀ ਰਸਤੇ (ਪਾਥਵੇਅਜ਼) ਲੈਣ ਦੀ ਆਗਿਆ ਦਿੰਦਾ ਹੈ ਤਾਂ ਜੋ ਤੁਸੀਂ ਉਦੋਂ ਤੱਕ ਆਪਣੀ ਪੜ੍ਹਾਈ ਵਧਾ ਸਕੋ ਜਦ ਤੱਕ ਤੁਸੀਂ ਉਸ ਪੜ੍ਹਾਈ ਅਤੇ ਹੁਨਰਾਂ ਤੱਕ ਨਹੀਂ ਪਹੁੰਚ ਜਾਂਦੇ ਜਿਨ੍ਹਾਂ ਦੀ ਤੁਹਾਨੂੰ ਲੋੜ ਹੈ।

ਇਹ ਸੋਚ ਰਹੇ ਹੋ ਕਿ ਪਹਿਲੀ ਵਾਰੀ ਪੋਸਟ-ਸੈਕੰਡਰੀ ਤੱਕ ਪਹੁੰਚ ਕਿਵੇਂ ਕਰਨੀ ਹੈ ਜਾਂ ਆਪਣੇ ਹੁਨਰ ਅਪਗਰੇਡ ਕਰਨ ਲਈ ਫਿਰ ਪੜ੍ਹਾਈ ਕਰਨ ਦੀ ਪਲੈਨ ਬਣਾ ਰਹੇ ਹੋ? ਹੇਠਾਂ ਦਿੱਤੀਆਂ ਚੋਣਾਂ ਵਿੱਚੋਂ ਕੋਈ ਇਕ ਨਵੀਂ ਦੁਨੀਆ ਲਈ ਤੁਹਾਡੀ ਟਿਕਟ ਹੋ ਸਕਦੀ ਹੈ।

  1. ਯੂਨੀਵਰਸਿਟੀ ਵਿਚ ਸਿੱਧਾ ਦਾਖਲਾ
    ਲੋੜੀਂਦੇ ਹਾਈ ਸਕੂਲ ਕੋਰਸਾਂ ਅਤੇ ਗਰੇਡਾਂ ਵਾਲੇ ਹਾਈ ਸਕੂਲ ਗਰੈਜੂਏਟ, ਅੰਡਰਗਰੈਜੂਏਟ ਡਿਗਰੀ ਕਰਨ ਲਈ ਯੂਨੀਵਰਸਿਟੀ ਵਿਚ ਸਿੱਧੇ ਦਾਖਲ ਹੋ ਸਕਦੇ ਹਨ।
  2. ਬਾਲਗਾਂ ਲਈ ਮੁਢਲੀ ਪੜ੍ਹਾਈ ਦਾ ਪ੍ਰੋਗਰਾਮ
    ਪੜ੍ਹਨ, ਲਿਖਣ, ਕੰਪਿਊਟਰ ਗਿਆਨ, ਅਤੇ ਗਰੇਡ 12 ਦੇ ਬਰਾਬਰ ਦੇ ਹਿਸਾਬ ਵਿਚ ਆਪਣੇ ਮੁਢਲੇ ਹੁਨਰ ਅਪਗਰੇਡ ਕਰੋ (ਜਿਵੇਂ ਬੀ ਸੀ ਅਡੱਲਟ ਗਰੈਜੂਏਸ਼ਨ ਡਿਪਲੋਮਾ)।
  3. ਬਾਲਗਾਂ ਲਈ ਖਾਸ ਪੜ੍ਹਾਈ ਦੇ ਪ੍ਰੋਗਰਾਮ
    ਡਿਸਏਬਿਲਟੀਜ਼ ਵਾਲੇ ਲੋਕਾਂ ਲਈ ਵਿਦਿਅਕ ਮਾਹੌਲ ਤੱਕ ਪਹੁੰਚ, ਜੌਬ ਦੇ ਹੁਨਰ ਹਾਸਲ ਕਰੋ, ਕੰਮ/ਜ਼ਿੰਦਗੀ ਦੀਆਂ ਸਮਰੱਥਾਵਾਂ ਵਿਚ ਵਾਧਾ ਕਰੋ, ਅਤੇ/ਜਾਂ ਕੰਮ ਵੱਲ ਨੂੰ ਤਬਦੀਲੀ ਕਰੋ।
  4. ਕੈਰੀਅਰ/ਵੋਕੇਸ਼ਨਲ ਪ੍ਰੋਗਰਾਮ
    ਤਿੰਨ ਸਾਲਾਂ ਤੱਕ ਦੀ ਪ੍ਰੈਕਟੀਕਲ ਟ੍ਰੇਨਿੰਗ ਲਉ, ਜੋ ਕਿ ਖਾਸ ਕਿੱਤਿਆਂ ਵਿਚ ਫੌਰੀ ਰੁਜ਼ਗਾਰ ਲੱਭਣ ਨਾਲ ਜੁੜੀ ਹੋਈ ਹੁੰਦੀ ਹੈ।
  5. ਸਾਂਝੇ ਈ ਐੱਸ ਐੱਲ/ਕੈਰੀਅਰ ਪ੍ਰੋਗਰਾਮ
    ਅੰਗਰੇਜ਼ੀ ਦੂਜੀ ਬੋਲੀ ਵਾਲੇ ਸਿਖਾਂਦਰੂਆਂ ਲਈ, ਗੱਲਬਾਤ ਕਰਨ, ਸਿਧਾਂਤਕ, ਅਤੇ ਪ੍ਰੈਕਟੀਕਲ ਹੁਨਰ ਵਿਕਸਤ ਕਰੋ ਜੋ ਕਿ ਖਾਸ ਕਿੱਤਿਆਂ ਲਈ ਚਾਹੀਦੇ ਹਨ।
  6. ਕੋ-ਅਪਰੇਟਿਵ ਐਜੂਕੇਸ਼ਨ ਪ੍ਰੋਗਰਾਮ
    ਪੋਸਟ-ਸੈਕੰਡਰੀ ਦੇ ਵਿਦਿਆਰਥੀਆਂ ਲਈ, ਤਨਖਾਹਦਾਰ ਪ੍ਰੈਕਟੀਕਲ ਕੰਮ ਦਾ ਤਜਰਬਾ ਜੋ ਕਿ ਤੁਹਾਡੀ ਪੜ੍ਹਾਈ, ਕੈਰੀਅਰ ਜਾਂ ਤਕਨੀਕੀ ਪ੍ਰੋਗਰਾਮ ਨਾਲ ਜੁੜਿਆ ਹੋਇਆ ਹੈ।
  7. ਦੂਰੋਂ ਅਤੇ ਔਨਲਾਈਨ ਪੜ੍ਹਾਈ
    ਕਿਤਿਉਂ ਵੀ (ਘਰ, ਕੌਫੀਸ਼ੌਪ, ਕੰਮ, ਆਦਿ) ਕਿਸੇ ਵੇਲੇ ਵੀ ਪੜ੍ਹਾਈ ਕਰਨ ਅਤੇ ਸਿੱਖਣ ਦਾ ਇਕ ਮੌਕਾ।
  8. ਰੁਜ਼ਗਾਰ ਲਈ ਤਿਆਰੀ ਦੇ ਪ੍ਰੋਗਰਾਮ
    ਕੰਮ ਲਈ ਸਵੈ-ਖੋਜ ਅਤੇ ਹੁਨਰਾਂ ਦੀ ਉਸਾਰੀ ਵੱਲ ਧਿਆਨ ਦਿੰਦੇ ਹੋਏ ਆਪਣੇ ਕੈਰੀਅਰ ਦੀਆਂ ਚੋਣਾਂ ਦਾ ਪਤਾ ਲਾਉ।
  9. ਅੰਗਰੇਜ਼ੀ ਦੀ ਦੂਜੀ ਬੋਲੀ ਵਜੋਂ ਪੜ੍ਹਾਈ (ਈ ਐੱਸ ਐੱਲ) ਦੇ ਪ੍ਰੋਗਰਾਮ
    ਬੋਲਣ ਅਤੇ ਸੁਣਨ, ਪੜ੍ਹਨ, ਸ਼ਬਦਾਵਲੀ, ਵਿਆਕਰਨ, ਅਤੇ ਲਿਖਣ ਵਿਚ ਈ ਐੱਸ ਐੱਲ ਹੁਨਰ ਵਧਾਉ। ਨਿੱਜੀ ਵਿਕਾਸ ਲਈ ਜਾਂ ਹੋਰ ਪੋਸਟ-ਸੈਕੰਡਰੀ ਪ੍ਰੋਗਰਾਮਾਂ ਵਿਚ ਤਬਦੀਲੀ ਲਈ ਹੋ ਸਕਦੇ ਹਨ।
  10. ਫਾਉਂਡੇਸ਼ਨਜ਼ ਟਰੇਡਜ਼ ਟਰੇਨਿੰਗ
    ਪ੍ਰੀ-ਅਪਰੈਂਟਿਸਸ਼ਿਪ ਪ੍ਰੋਗਰਾਮ ਜੋ ਕਿ ਕਿਸੇ ਅਪਰੈਂਟਿਸਸ਼ਿਪ ਦੇ ਤਕਨੀਕੀ ਟਰੇਨਿੰਗ ਦੇ ਹਿੱਸੇ ਵੱਲ ਕਰੈਡਿਟ ਅਤੇ ਦਾਖਲੇ ਦੇ ਪੱਧਰ ਦੇ ਹੁਨਰ ਪ੍ਰਦਾਨ ਕਰਦੇ ਹਨ ਤਾਂ ਜੋ ਤੁਸੀਂ ਆਪਣੀ ਅਪਰੈਂਟਿਸਸ਼ਿਪ ਟਰੇਨਿੰਗ ਨੂੰ ਸਪੌਂਸਰ ਕਰਨ ਲਈ ਕੋਈ ਕੰਮ-ਮਾਲਕ ਲੱਭ ਸਕੋ।
  11. ਬਾਹਰੀ ਜਾਂ ਬਾਹਰੋਂ ਪੜ੍ਹਾਈ
    ਆਪਣੀ ਪੜ੍ਹਾਈ ਵੱਲ ਯੂਨੀਵਰਸਿਟੀ ਦੇ ਕਰੈਡਿਟ ਲਉ ਅਤੇ ਉਸੇ ਸਮੇਂ ਅੰਤਰਰਾਸ਼ਟਰੀ ਪੜ੍ਹਾਈ ਦਾ ਤਜਰਬਾ ਹਾਸਲ ਕਰੋ।
  12. ਜਨਰਲ ਐਜੂਕੇਸ਼ਨ ਡਿਵੈਲਪਮੈਂਟ (ਜੀ ਈ ਡੀ)
    ਤਿਆਰੀ ਅਤੇ ਟੈਸਟਿੰਗ ਸੈਕੰਡਰੀ ਸਕੂਲ ਦੇ ਬਰਾਬਰ ਦਾ ਸਰਟੀਫਿਕੇਟ ਕਾਮਯਾਬੀ ਨਾਲ ਪੂਰਾ ਕਰਨ ਦਾ ਇਕ ਅਸਰਦਾਰ ਤਰੀਕਾ ਹੈ। ਜੀ ਈ ਡੀ ਪੰਜ ਮਲਟੀਪਲ ਚੋਣਾਂ ਵਾਲੇ ਟੈੱਸਟਾਂ ਤੋਂ ਬਣੇ ਹੋਏ ਹਨ ਜੋ ਕਿ ਲੈਂਗੂਏਜ ਆਰਟਸ ਰਾਈਟਿੰਗ, ਲੈਂਗੂਏਜ ਆਰਟਸ ਰੀਡਿੰਗ, ਸੋਸ਼ਲ ਸਟੱਡੀਜ਼, ਸਾਇੰਸ ਅਤੇ ਹਿਸਾਬ ਵਿਚ ਹਨ। ਤੁਸੀਂ ਇਸ ਦੀ ਵਰਤੋਂ ਪੋਸਟ-ਸੈਕੰਡਰੀ ਪ੍ਰੋਗਰਾਮ ਵਿਚ ਦਾਖਲੇ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਕਰ ਸਕਦੇ ਹੋ।
  13. ਪਾਰਟ-ਟਾਈਮ ਪੜ੍ਹਾਈ
    ਪਾਰਟ-ਟਾਈਮ ਪੜ੍ਹਾਈ ਆਮ ਤੌਰ `ਤੇ ਪ੍ਰਤੀ ਸਮੈਸਟਰ ਇਕ ਜਾਂ ਦੋ ਕੋਰਸ ਲੈਣ ਵਾਲੀ ਸਮਝੀ ਜਾਂਦੀ ਹੈ। ਕੁਝ ਪਾਰਟ-ਟਾਈਮ ਪ੍ਰੋਗਰਾਮ, ਤੁਹਾਨੂੰ ਆਪਣੀ ਸਥਿਤੀ ਮੁਤਾਬਕ, ਕੋਰਸ ਵਰਕ ਦਿਨ, ਸ਼ਾਮ, ਜਾਂ ਹਫਤੇ ਅੰਤਾਂ `ਤੇ ਕਰਨ ਵਿਚ ਮਦਦ ਕਰਨ ਲਈ ਤਿਆਰ ਕੀਤੇ ਗਏ ਹੋ ਸਕਦੇ ਹਨ ਜਦੋਂ ਤੁਸੀਂ ਕੰਮ ਕਰ ਰਹੇ, ਸਫਰ ਕਰ ਰਹੇ ਜਾਂ ਪਰਿਵਾਰ ਪਾਲ ਰਹੇ ਹੁੰਦੇ ਹੋ।
  14. ਟੈਕਨੌਲੋਜੀ ਵਿਚ ਦਾਖਲੇ ਦਾ ਪ੍ਰੋਗਰਾਮ
    ਅਕਾਦਮਿਕ ਤਿਆਰੀ ਦੇ ਪ੍ਰੋਗਰਾਮ ਜੋ ਕਿ ਪੋਸਟ-ਸੈਕੰਡਰੀ ਪੱਧਰ `ਤੇ ਟੈਕਨੌਲੋਜੀ ਪ੍ਰੋਗਰਾਮਾਂ ਵਿਚ ਦਾਖਲ ਹੋਣ ਵਿਚ ਤੁਹਾਡੀ ਮਦਦ ਕਰਦੇ ਹਨ। ਕਦੇ ਕਦੇ ਇਨ੍ਹਾਂ ਨੂੰ ਬ੍ਰਿਜਿੰਗ ਪ੍ਰੋਗਰਾਮ ਆਖਿਆ ਜਾਂਦਾ ਹੈ ਕਿਉਂਕਿ ਉਹ ਤੁਹਾਡੇ ਪੜ੍ਹਾਈ ਦੇ ਅਕਾਦਮਿਕ ਖੇਤਰ ਤੋਂ ਟੈਕਨੌਲੋਜੀ ਦੇ ਖੇਤਰ ਵਿਚ ਤਬਦੀਲ ਹੋਣ ਜਾਂ ਜਾਣ ਲਈ ਲੋੜੀਂਦੇ ਹੁਨਰ ਹਾਸਲ ਕਰਨ ਦਾ ਮੌਕਾ ਦਿੰਦੇ ਹਨ।
  15. ਤਕਨੀਕੀ ਪ੍ਰੋਗਰਾਮ
    ਤੁਹਾਨੂੰ ਕੰਮ ਤੱਕ ਫੌਰੀ ਪਹੁੰਚ ਲਈ ਲੈਸ ਕਰਨ ਵਾਸਤੇ ਤਿਆਰ ਕੀਤੇ ਗਏ ਇਹ ਤਕਨੀਕੀ ਪ੍ਰੋਗਰਾਮ ਸਿਖਿਆ ਦਾ ਇਕ ਅਮਲੀ ਤਰੀਕਾ ਵਰਤਦੇ ਹਨ ਅਤੇ ਇਹ ਆਮ ਤੌਰ `ਤੇ ਮਕੈਨਕੀ ਜਾਂ ਵਿਗਿਆਨਕ ਖੇਤਰਾਂ ਵਿਚ ਹੁੰਦੇ ਹਨ।
  16. ਯੂਨੀਵਰਸਿਟੀ ਵੱਲ ਤਬਦੀਲ ਹੋਣ ਲਈ ਸਟੱਡੀਜ਼
    ਯੂਨੀਵਰਸਿਟੀ ਵੱਲ ਤਬਦੀਲ ਹੋਣ ਲਈ ਸਟੱਡੀਜ਼/ਕੋਰਸ ਜਿਹੜੇ ਤੁਹਾਨੂੰ ਕਿਸੇ ਹੋਰ ਵਿਦਿਅਕ ਸੰਸਥਾ ਵਿਚ ਅੰਡਰਗਰੈਜੂਏਟ ਡਿਗਰੀ ਪ੍ਰੋਗਰਾਮ ਕਰਨ ਲਈ ਤਬਦੀਲ ਹੋਣ ਤੋਂ ਪਹਿਲਾਂ ਪਹਿਲੇ ਅਤੇ ਦੂਜੇ ਸਾਲ ਦਾ ਯੂਨੀਵਰਸਿਟੀ ਪੱਧਰ ਦਾ ਕੋਰਸ ਵਰਕ ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿਚ ਕਰਨ ਦਿੰਦੇ ਹਨ।
ਰਸਤਿਆਂ ਦੀਆਂ ਚੋਣਾਂ ਸੌਖ ਨਾਲ ਉਪਲਬਧ